International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 1 (January-February 2026) Submit your research before last 3 days of February to publish your research paper in the issue of January-February.

ਸ੍ਰੀ ਗੁਰੂ ਗ੍ਰੰਥ ਸਾਹਿਬ-ਮਨੁੱਖੀ ਅਧਿਕਾਰਾਂ ਦਾ ਪ੍ਰਵਚਨ

Author(s) Dr. Harpreet Singh Dua
Country India
Abstract ਮਨੁੱਖੀ ਅਧਿਕਾਰਾਂ ਦੀ ਪੇਸ਼ਕਾਰੀ ਕਰਦੀ ਗੁਰਬਾਣੀ ਮਨੁੱਖਤਾ ਦਾ ਕਲਿਆਣ ਚੰਗੇ ਤੇ ਸੁਖਾਂਵੇਂ ਸਮਾਜ ਵਿਚ ਹੀ ਸੰਭਵ ਹੋਣ ਦੀ ਗੱਲ ਕਰਦੀ ਹੈ। ਸਾਵਾਂ ਤੇ ਸੁਖਾਂਵਾਂ ਸਮਾਜ ਉਹ ਹੈ ਜਿਥੇ ਹਰ ਮਨੁੱਖ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਹੋ ਸਕੇ। ਹਰ ਮਨੁੱਖ ਆਪਣੇ ਬੁਨਿਆਦੀ ਅਤੇ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਉਪਰੰਤ ਹੀ ਵਿਕਾਸ ਕਰਦਾ ਹੈ। ਮਨੁੱਖਾਂ ਦਾ ਸਰਬ ਪੱਖੀ ਵਿਕਾਸ ਹੀ ਸਮੁੱਚੇ ਸਮਾਜ ਨੂੰ ਵਿਕਸਿਤ ਕਰਦਾ ਹੈ। ਸਮੁੱਚੀ ਗੁਰਬਾਣੀ ਦਾ ਉਸਾਰ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਅਤੇ ਮਾਨਵਤਾ ਦੇ ਕਲਿਆਣ ਉਤੇ ਹੀ ਹੋਇਆ ਹੈ। ਇਸ ਤੋਂ ਪਹਿਲਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ/ਮਾਨਵੀ ਅਧਿਕਾਰਾਂ ਦਾ ਪ੍ਰਵਚਨ ਕਿਵੇਂ ਦ੍ਰਿਸ਼ਟੀਗੋਚਰ ਹੁੰਦਾ ਹੈ, ਇਸ ਬਾਰੇ ਵਿਸਤ੍ਰਿਤ ਚਰਚਾ ਕਰੀਏ, ਮਾਨਵੀ ਅਧਿਕਾਰਾਂ ਦੇ ਸਿਧਾਂਤਕ ਪੱਖ ਤੋਂ ਜਾਣੂੰ ਹੋਣਾ ਜ਼ਰੂਰੀ ਹੈ, ਤਾਂ ਹੀ ਮਾਨਵੀ ਅਧਿਕਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਸੰਦਰਭ ਵਿਚ ਵਿਚਾਰਿਆ ਜਾ ਸਕਦਾ ਹੈ। ਮਨੁੱਖੀ ਅਧਿਕਾਰ ਨਾਂ ਤਾਂ ਸਮਾਜਿਕ ਵਿਵਸਥਾ ਤੋਂ ਲਏ ਗਏ ਹਨ ਅਤੇ ਨਾ ਹੀ ਸਮਾਜ ਦੁਆਰਾ ਮਨੁੱਖ ਨੂੰ ਦਿੱਤੇ ਗਏ ਹਨ। ਇਹ ਅਧਿਕਾਰ ਸਮਾਜ ਦੀ ਸਿਰਜਨਾ ਤੋਂ ਪਹਿਲਾਂ ਹਰ ਮਨੁੱਖ ਦੇ ਅੰਦਰ ਕੁਦਰਤੀ ਰੂਪ ਵਿਚ ਵਿਦਮਾਨ ਹੁੰਦੇ ਹਨ। ਸਾਕਾਰਾਤਮਕ ਕਨੂੰਨੀ ਵਿਵਸਥਾ ਮਨੁੱਖੀ ਅਧਿਕਾਰ ਤੋਂ ਬਿਨਾਂ ਕਾਨੂੰਨ ਨਹੀਂ ਹੈ। ਦੂਜੇ ਸੰਸਾਰ ਯੁੱਧ ਉਪਰੰਤ 1945 ਵਿਚ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਮਨੁੱਖੀ ਅਧਿਕਾਰਾਂ ਦੇ ਵਿਕਾਸ ਨੂੰ ਆਪਣੇ ਇਕ ਉਦੇਸ਼ ਵਜੋਂ ਸਵੀਕਾਰ ਕੀਤਾ ਗਿਆ । ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੁਆਰਾ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਉਤੇ ਆਪਣੀ ਪ੍ਰਵਾਨਗੀ ਦਿੱਤੀ। ਇਸ ਕਰਕੇ ਅੱਜ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
Keywords ਗੁਰੂ ਗ੍ਰੰਥ ਸਾਹਿਬ, ਮਨੁੱਖੀ ਅਧਿਕਾਰ, ਗੁਰਬਾਣੀ, ਸਮਾਜ, ਅਨਿਆ
Field Arts
Published In Volume 7, Issue 4, July-August 2025
Published On 2025-07-30
DOI https://doi.org/10.36948/ijfmr.2025.v07i04.51747

Share this